ਪੰਜਾਬ ਯੂਨੀਵਰਸਿਟੀ ਵੱਲੋਂ ਕਰਵਾਏ ਜਾ ਰਹੇ ਕਲਾ ਮੁਕਾਬਲਿਆਂ ਪ੍ਰਤੀ ਵਿਦਿਅਰਥੀਆਂ ਵਿੱਚ ਉਤਸ਼ਾਹ
ਦ੍ਰਿੜਤਾ ਅਤੇ ਇਕਾਗਰਤਾ ਹੀ ਜ਼ਿੰਦਗੀ ਦੀ ਸਫਲਤਾ ਦਾ ਮੰਤਰ ਹਨ – ਪ੍ਰੋ ਰਾਜ ਕੁਮਾਰ
ਪੰਜਾਬ ਯੂਨੀਵਰਸਿਟੀ ਚੰਡੀਗੜ ਦੇ ਯੁਵਕ ਭਲਾਈ ਵਿਭਾਗ ਵੱਲੋਂ ਕਰਵਾਏ ਜਾ ਰਹੇ ਅੰਤਰ ਕਾਲਜ ਕਲਾ ਮੁਕਾਬਿਲਆਂ ਦੀ ਸ਼ਰੂਆਤ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ ਰਾਜ ਕੁਮਾਰ ਨੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਕੋਰੋਨਾ ਵਰਗੀ ਭਿਆਨਕ ਬਿਮਾਰੀ ਨਾਲ ਲੜਨ ਦਾ ਵੱਡਾ ਹਥਿਆਰ ਲਾਕ ਡਾਊਨ ਅਤੇ ਸਮਾਜਕ ਦੂਰੀ ਹੀ ਹੈ ਪਰੰਤੂ ਇਕੱਲਤਾ ਦੇ ਇਸ ਸਮੇਂ ਵਿੱਚ ਅਸੀਂ ਬਹੁਤ ਕੁਝ ਉਸਾਰੂ ਵੀ ਕਰ ਸਕਦੇ ਹਾਂ । ਉਹਨਾ ਵਿਦਿਆਰਥੀਆਂ ਨੂੰ ਕਿਹਾ ਕਿ ਆਪਣੀ ਸਿਹਤ ਦਾ ਖਿਆਲ ਵੀ ਰੱਖੋ ਅਤੇ ਸਮਾਜ ਦੀ ਤੰਦਰੁਸਤੀ ਵਿੱਚ ਵੀ ਯੋਗਦਾਨ ਪਾਵੋ । ਪ੍ਰੋ ਰਾਜ ਕੁਮਾਰ ਨੇ ਕਿਹਾ ਕਿ ਨੌਜਵਾਨ ਪੀੜੀ ਵਿੱਚ ਜੋਸ਼ ਅਤੇ ਸਮਰੱਥਾ ਹੁੰਦੀ ਹੈ ਜਿਸ ਨੂੰ ਰਾਸ਼ਟਰ ਦੀ ਉਸਾਰੀ ਅਤੇ ਆਪਣੇ ਸੁਨਿਹਰੀ ਭਵਿੱਖ ਦੀ ਸਿਰਜਨਾ ਲਈ ਵਰਤਣਾ ਚਾਹੀਦਾ ਹੈ । ਉਹਨਾ ਕਿਹਾ ਕਿ ਦ੍ਰਿੜਤਾ ਅਤੇ ਇਕਾਗਰਤਾ ਹੀ ਜ਼ਿੰਦਗੀ ਵਿੱਚ ਕਾਮਯਾਬੀ ਦੇ ਮੰਤਰ ਹਨ ।
ਮੁਕਾਬਲੇ ਵਿੱਚ ਭਾਗ ਲੈ ਰਹੇ ਵਿਦਿਆਰਥੀਆਂ ਦਾ ਸਵਾਗਤ ਕਰਦਿਆਂ ਯੂਨੀਵਰਸਿਟੀ ਦੇ ਵਿਦਿਆਰਥੀ ਭਲਾਈ ਨਿਰਦੇਸ਼ਕ ਪ੍ਰੋ ਨਿਰਮਲ ਜੌੜਾ ਨੇ ਕਿਹਾ ਕਿ ਨੌਜਵਾਨ ਵਿਦਿਆਰਥੀਆਂ ਨੂੰ ਉਸਾਰੂ ਅਤੇ ਚੜਦੀ ਕਲਾ ਵਾਲੇ ਪਾਸੇ ਪ੍ਰਵਿਰਤਤ ਕਰਨ ਲਈ ਇਹ ਕਲਾਤਮਕ ਮੁਕਾਬਲੇ ਕਰਵਾਏ ਜਾ ਰਹੇ ਹਨ ।ਮੁਕਾਬਲਿਆਂ ਦਾ ਵੇਰਵਾ ਦਿਦਿੰਆਂ ਪ੍ਰੋ ਨਿਰਮਲ ਜੌੜਾ ਦਸਿਆ ਕਿ ਯੂਨੀਵਰਸਿਟੀ ਨਾਲ ਸਬੰਧਤ ਵੱਖ ਵੱਖ ਕਾਲਜ ਇਹਨਾ ਮੁਕਾਬਲਿਆਂ ਦਾ ਆਨਲਾਈਨ ਅਯੋਜਿਨ ਕਰ ਰਹੇ ਹਨ ਜਿਸ ਵਿੱਚ ਰਾਮਗੜੀਆ ਗਰਲਜ਼ ਕਾਲਜ ਲੁਧਿਆਣਾ ਵੱਲੋਂ ਸ਼ਬਦ ਅਤੇ ਕਵਿਤਾ ਗਾਇਨ , ਕੰਸਟੀਚਿਊਂਟ ਕਾਲਜ ਪੱਤੋ ਹੀਰਾ ਸਿੰਘ ਵੱਲੋਂ ਭਜਨ ਗਾਇਨ ਅਤੇ ਕਲਾਸੀਕਲ ਸੰਗੀਤ ਇੰਸਟਰੂਮੈਂਟਲ , ਕੰਸਟੀਚਿਊਟ ਕਾਲਜ ਸਿੱਖਵਾਲਾ ਵੱਲੋਂ ਲੇਖ ਲਿਖਣ , ਕੰਸਟੀਚਿਊਟ ਕਾਲਜ ਧਰਮਕੋਟ ਵੱਲੋਂ ਮਮਿਕਰੀ , ਦਸਮੇਸ਼ ਗਰਲਜ਼ ਕਾਲਜ ਬਾਦਲ ਵੱਲੋਂ ਬੋਲੀ ਪਾਉਣ , ਪਹਿਰਾਵਾ ਸਕਿੱਚ ਅਤੇ ਮਿੱਟੀ ਦੇ ਖਿਡਾਉਣੇ , ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵੱਲੋਂ ਲਲਿਤ ਕਲਾਵਾਂ , ਗੁਰੁ ਗੋਬਿੰਦ ਸਿੰਘ ਗਰਲਜ਼ ਕਾਲਜ ਝਾੜ ਸਾਹਿਬ ਵੱਲੋਂ ਲੰਮੀ ਹੇਕ ਦੇ ਗੀਤ , ਮੋਨੋ ਐਕਟਿੰਗ ਅਤੇ ਕਢਾਈ , ਗੋਬਿੰਦਗੜ ਪਬਲਿਕ ਕਾਲਜ ਅਲੌੜ ਖੰਨਾ ਵੱਲੋਂ ਭਾਸ਼ਣ ਅਤੇ ਗੀਤ , ਖਾਲਸਾ ਕਲਾਜ ਆਫ ਐਜੂਕੇਸ਼ਨ ਸਿੱਧਵਾਂ ਖੁਰਦ ਵੱਲੋਂ ਭਾਸ਼ਣ ,, ਸਰਕਾਰੀ ਕਾਲਜ ਹੀਸ਼ਆਰਪੁਰ ਵੱਲੋਂ ਲੋਕ ਗੀਤ , ਗੁਰੁ ਨਾਨਕ ਨੈਸ਼ਨਲ ਕਾਲਜ ਦੋਰਾਹਾ ਵੱਲੋਂ ਲੋਕ ਸਾਜ਼ ਅਤੇ ਗਜ਼ਲ , ਗੁਰੂ ਨਾਨਕ ਕਾਲਜ ਮੋਗਾ ਵੱਲੋਂ ਕਵਿਤਾ ਕਹਾਣੀ ਲੇਖ , ਜੀ ਜੀ ਡੀ ਐਸ ਡੀ ਕਾਲਜ ਹਰਿਆਣਾ ਵੱਲੋਂ ਸੁੰਦਰ ਲਿਖਾਈ , ਗੁਰੁ ਰਾਮਦਾਸ ਬੀ ਐਡ ਕਾਲਜ ਜਲਾਲਾਬਾਦ ਵੱਲੋਂ ਰੂਹਾਨੀ ਲੇਖਣੀ , ਲਾਲਾ ਲਾਜਪਤ ਰਾਏ ਐਜੂਕੇਸ਼ਨ ਕਾਲਜ ਢੁਡੀਕੇ ਵੱਲੋਂ ਲੋਕ ਕਲਾਵਾਂ , ਗੁਰੁ ਨਾਨਕ ਗਰਲਜ਼ ਕਾਲਜ ਮੁਕਤਸਰ ਵੱਲੋਂ ਵਾਰ ਗਾਇਣ ਦੇ ਮੁਕਾਬਲੇ ਕਰਵਾਏ ਜਾ ਰਹੇ ਹਨ।ਇਹ ਸਾਰੇ ਮੁਕਾਬਲੇ ਵਿਅਕਤੀਗਤ ਹਨ ਅਤੇ ਨਾਲ ਕਿਸੇ ਵੀ ਸਾਜ਼ਿੰਦੇ ਦੀ ਲੋੜ ਨਹੀਂ ਹੈ । ਵੱਖ ਵੱਖ ਕਾਲਜਾਂ ਦੇ ਪ੍ਰਿੰਸੀਪਲ ਅਤੇ ਅਧਿਆਪਕ ਇੰਚਾਰਜਾਂ ਅਨੁਸਾਰ ਵਿਦਿਆਰਥੀਆਂ ਅਤੇ ਉਹਨਾ ਦੇ ਅਧਿਆਪਕਾਂ ਵਿੱਚ ਇਹਨਾ ਮੁਕਾਬਲਿਆਂ ਪ੍ਰਤੀ ਬੇਹੱਦ ਉਤਸ਼ਾਹ ਹੈ ।ਯੁਵਕ ਭਲਾਈ ਵਿਭਾਗ ਵੱਲੋਂ ਵਿਦਿਆਥਰੀਆਂ ਚੰਗੇ ਪਾਸੇ ਜੋੜਨ ਲਈ ਸਮੇਂ ਦੀ ਲੋੜ ਅਨੁਸਾਰ ਕੀਤੇ ਜਾ ਰਹੇ ਇਸ ਕਾਰਜ ਤੇ ਯੂਨੀਵਰਸਟੀ ਦੇ ਡੀਨ ਕਾਲਜ ਵਿਕਾਸ ਕੌਂਸਲ ਡਾ ਸੰਜੇ ਕੌਸ਼ਿਕ ਨੇ ਵਿਭਾਗ ਅਤੇ ਪ੍ਰਬੰਧਕੀ ਕਾਲਜਾਂ ਨੂੰ ਵਧਾਈ ਦਿੱਤੀ ਹੈ । ਡਾ ਸੰਜੇ ਕੌਸ਼ਿਕ ਨੇ ਭਾਗ ਲੈ ਰਹੇ ਵਿਦਿਆਰਥੀਆਂ ਨੂੰ ਸ਼ੁੱਭ ਇਸ਼ਾਵਾਂ ਵੀ ਦਿੱਤੀਆਂ । ਇਹ ਸਾਰੇ ਮੁਕਾਬਲੇ ਦਸ ਜੂਨ ਤੱਕ ਕਰਵਾ ਲਏ ਜਾਣਗੇ ।
Hindi News से जुड़े अपडेट और व्यूज लगातार हासिल करने के लिए हमारे साथ फेसबुक पेज और ट्विटर हैंडल पर जुड़ें!